मंगलवार, 20 अक्टूबर 2020

ਨਵਜੋਤ ਸਿੰਘ ਸਿੱਧੂ ਜਨਮ ਦਿਨ ਦੀ ਬਹੁਤ ਬਹੁਤ ਵਧਾਈ

ਇਮਾਨਦਾਰੀ ਅਤੇ ਤਿਆਗ ਦੀ ਮਿਸਾਲ ਸ. ਨਵਜੋਤ ਸਿੰਘ ਸਿੱਧੂ ਜੀ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ। ਜਦੋਂ ਵੀ ਅਜਿਹਾ ਸਮਾ ਆਇਆਂ ਇੱਕ ਪਾਸੇ ਕੁਰਸੀ ਸੀ ਅਤੇ ਦੂਜੇ ਪਾਸੇ ਪੰਜਾਬ ਤਾਂ ਪੰਜਾਬ ਦੇ ਇਸ ਅਣਖੀ ਪੁੱਤ ਨੇ ਕੁਰਸੀ ਨੂੰ ਲੱਤ ਮਾਰ ਕੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਨੂੰ ਚੁਣਿਆਂ। ਕਰਤਾਰਪੁਰ ਸਾਹਿਬ ਦਾ ਲਾਂਘਾ ਜੋਂ 70 ਸਾਲ ਵਿੱਚ ਕੋਈ ਨਹੀਂ ਖੁਲਵਾ ਸਕਿਆਂ ਉਹ ਬਾਬੇ ਨਾਨਕ ਦੀ ਬਖਸ਼ਿਸ਼ ਸਦਕਾ ਸਿੱਧੂ ਸਾਬ ਨੇ ਖੁਲਵਾਇਆਂ। ਇਹੋ ਜਿਹਾ ਇਨਸਾਨ ਆਮ ਨਹੀਂ ਹੋ ਸਕਦਾ ਇਸ ਰੱਬੀ ਰੂਹ ਨੂੰ ਦਿਲੋਂ ਸਲਾਮ। ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰਾ, ਤੰਦਰੁਸਤੀ ਅਤੇ ਚੜਦੀਆਂ ਕਲਾਂ ਅਤੇ ਹਜ਼ਾਰ ਗੁਣਾ ਵੱਧ ਤਾਕਤ ਬਖਸ਼ਣ ਤਾ ਜੋ ਪੰਜਾਬ ਮੁੜ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਵਾਲਾ ਖੁਸ਼ਹਾਲ ਪੰਜਾਬ ਬਣ ਸਕੇ। Navjot Singh Sidhu

ਸਾ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਜੀ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ

ਨਵਜੋਤ ਸਿੱਧੂ ਨੂੰ ਪਾਕਿਸਤਾਨ ਨਾਲ ਪ੍ਰੇਮ ਬਦਲੇ ਅਕਸਰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ। ਜਨਮ ਦਿਨ ਮੌਕੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਵੀ ਵਧਾਈਆਂ ਪਹੁੰਚੀਆਂ ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ 57ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਖੂਬ ਸ਼ੁਭ ਕਮਾਨਾਵਾਂ ਮਿਲੀਆਂ। ਇੱਥੋਂ ਤਕ ਕਿ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣ ਲਈ ਵੀ ਦੁਆਵਾਂ ਭੇਜੀਆਂ ਹਨ। ਇੱਕ ਯੂਜ਼ਰ ਨੇ ਸਿੱਧੂ ਨੂੰ ਵਧਾਈ ਦਿੰਦਿਆਂ ਲਿਖਿਆ 'ਜਨਮ ਦਿਨ ਮੁਬਾਰਕ ਟਾਈਗਰ ਆਫ ਪੰਜਾਬ- ਨਵਜੋਤ ਸਿਕਸਰ ਸਿੱਧੂ।' ਇੱਕ ਹੋਰ ਯੂਜ਼ਰ ਨੇ ਸਿੱਧੂ ਦੇ ਫੇਸਬੁੱਕ ਪੇਜ ਤੇ ਲਿਖਿਆ, 'ਜਿੱਤੇਗਾ ਪੰਜਾਬ: ਜਨਮ ਦਿਨ ਮੁਬਾਰਕ ਸਿੱਧੂ ਸਾਹਬ ਜੀ। ਇਸੇ ਤਰ੍ਹਾਂ ਛਾਏ ਰਹੋ। ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਵੋ। ਲਵ ਯੂ।'