सोमवार, 24 अगस्त 2020

ਡਾ. ਲਾਜਪਤ ਰਾਏ ਮਹਿਰਾ ਦੇ 88 ਵੀਂ ਜਨਮ ਦਿਵਸ ਦੇ ਮੌਕੇ ਅੰਮ੍ਰਿਤਸਰ ਵਿੱਚ ਲਗਾਇਆ ਕੈਂਪ….


 ਅੰਮ੍ਰਿਤਸਰ- ਨਿਊਰੋਥੈਰੇਪੀ ਦੇ ਸੰਸਥਾਪਕ ਡਾ. ਲਾਜਪਤ ਰਾਏ ਮਹਿਰਾ ਦੇ 88 ਵੀਂ ਜਨਮ ਦਿਵਸ ਦੇ ਮੌਕੇ ਅੰਮ੍ਰਿਤਸਰ ਵਿੱਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸ਼ੂਗਰ ਟੈਸਟ, ਖੂਨਦਾਨ ਕੈਂਪ ਅਤੇ ਪੌਦੇ ਸਭ ਨੂੰ ਵੰਡੇ ਗਏ। ਅੰਮ੍ਰਿਤਸਰ ਸੈਂਟਰ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਨਿਊਰੋਥੈਰੇਪੀ ਇੱਕ ਦਵਾਈ ਰਹਿਤ ਥੈਰੇਪੀ ਹੈ ਜੋ ਉਨ੍ਹਾਂ ਮਰੀਜ਼ਾਂ ਲਈ ਰਾਮਬਾਣ ਹੈ ਜੋ ਗੰਭੀਰ ਬਿਮਾਰੀਆਂ ਤੋਂ ਪਰੇਸ਼ਾਨ ਸਨ ਅਤੇ ਉਨ੍ਹਾਂ ਨੇ ਆਪਣਾ ਲੱਖਾਂ ਰੁਪਏ ਇਲਾਜ ਵਿੱਚ ਖਰਚ ਕੀਤੇ ਸੀ। ਸੰਤ ਦਿਲੋਂ ਡਾ. ਲਾਜਪਤ ਰਾਏ ਮਹਿਰਾ (ਗੁਰੂ ਜੀ) ਨੂੰ ਕੁਦਰਤ ਵੱਲੋਂ ਗਿਆਨਵਾਨ ਵਿਗਿਆਨਕ ਦਿਮਾਗ ਦੀ ਬਖਸ਼ਿਸ਼ ਸੀ। ਉਹ ਮੁਫਤ ਕੈਂਪ ਲਗਾਇਆ ਕਰਦੇ ਸਨ। ਉਹਨਾਂ ਨੇ ਬਿਨਾਂ ਕਿਸੇ ਪੱਖਪਾਤ ਦੇ ਸਾਰਿਆਂ ਨੂੰ ਨਿਊਰੋਥੈਰੇਪੀ ਬਾਰੇ ਸਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਕਈ ਮਸ਼ਹੂਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ। ਉਹਨਾਂ ਦੀ ਯਾਦ ਵਿਚ ਪੂਰੇ ਪੰਜਾਬ ਵਿਚ ਮੁਫਤ ਕੈਂਪ ਲਗਾਏ ਜਾ ਰਹੇ ਹਨ। ਇਹ ਇਕ ਦਵਾਈ ਰਹਿਤ ਥੈਰੇਪੀ ਹੈ ਅਤੇ ਇਹ ਭਾਰਤ ਵਿਚ ਤੇਜੀ ਨਾਲ ਵੱਧ ਰਹੀ ਹੈ। ਹੁਣ ਹਰ ਰਾਜ ਵਿੱਚ ਇਕ ਨਿਊਰੋਥੈਰਾਪੀ ਸੈਂਟਰ ਹੈ, ਜਿੱਥੇ ਤੁਸੀਂ ਜਾ ਸਕਦੇ ਹੋ ਅਤੇ ਆਪਣੀ ਸਮੱਸਿਆ ਦਾ ਇਲਾਜ ਕਰਵਾ ਸਕਦੇ ਹੋ। ਰਮੇਸ਼ ਕੁਮਾਰ ਪਿਛਲੇ 16 ਸਾਲਾਂ ਤੋਂ ਇਸ ਖੇਤਰ ਵਿੱਚ ਗੁਰੂ ਜੀ ਦੇ ਜਨਮ ਅਸਥਾਨ ਅੰਮ੍ਰਿਤਸਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਸੇਵਾ ਨਿਭਾਉਣਾ ਉਹਨਾਂ ਲਈ ਮਾਣਯੋਗ ਹੈ। ਇਸ ਮੌਕੇ ਰਿਸ਼ੀ ਸ਼ਰਮਾ, ਸੈਂਟਰ ਇੰਚਾਰਜ ਰਮਨਪ੍ਰੀਤ ਸਿੰਘ, ਗੁਰਸੀਸ ਸਿੰਘ ਨਿਊਰੋਥੈਰਾਪਿਸਟ, ਅਰੁਣਪ੍ਰੀਤ ਕੌਰ ਨਿਊਰੋਥੈਰਾਪਿਸਟ, ਹੈਲਪਰ ਹਰਪ੍ਰੀਤ ਸਿੰਘ ਥੈਰੇਪਿਸਟ, ਅਭਿਸ਼ੇਕ ਸਚੇਦੇਵਾ ਅਤੇ ਅਰਜੁਨ ਬਾਵਾ ਮੌਜੂਦ ਸਨ।

2 टिप्‍पणियां: