सोमवार, 24 फ़रवरी 2014

शनिवार, 8 फ़रवरी 2014

हड्डियों की रक्षा करती है सर्दी की धूप

सर्दियों में धूप सुहानी हो जाती है। धूप एक ऐसा टॉनिक है जिसके सेवन पर खर्च कुछ भी नहीं होता, किंतु लाभ ढेर सारे होते हैं। 

यह विटामिन डी का सबसे बढ़िया और निःशुल्क स्रोत है अतः सर्दियों में धूप सेवन का लाभ अवश्य उठाना चाहिए।

हमारी त्वचा में एर्गेस्टरॉल नामक एक पदार्थ होता है, जो सूर्य की पराबैंगनी किरणों के प्रभाव से विटामिन डी में बदल जाता है। 

विटामिन डी का सेवन मनुष्य को स्वस्थ, निरोगी तथा दीर्घायु बनाए रखता है। 

वैज्ञानिकों ने 67 हजार लोगों पर इसका अध्ययन किया और पाया कि जो लोग इसका सेवन करते थे, उनमें स्वास्थ्य समस्याएं बहुत कम पाई गई हैं।

सोमवार, 3 फ़रवरी 2014

Neurotherapy Calendar for year 2014 (India)



Holidays and Observances:
1 JanNew Year's Day
7 JanGuru Govind Singh Jayanti
14 JanPongal
14 JanMakar Sankranti
14 JanMilad un-Nabi/Id-e-Milad
26 JanRepublic Day
4 FebVasant Panchami
14 FebGuru Ravidas Jayanti
19 FebShivaji Jayanti
24 FebMaharishi Dayanand Saraswati Jayanti
27 FebMaha Shivaratri/Shivaratri
16 MarDolyatra
16 MarHolika Dahana
17 MarDolyatra
31 MarChaitra Sukhladi
8 AprRama Navami
13 AprMahavir Jayanti
14 AprVaisakhi
14 AprAmbedkar Jayanti
15 AprMesadi/Vaisakhadi
18 AprGood Friday
20 AprEaster Day
9 MayBirthday of Ravindranath
13 MayHazarat Ali's Birthday
14 MayBuddha Purnima/Vesak
29 JunRath Yatra
  
25 JulJamat Ul-Vida
30 JulRamzan Id/Eid-ul-Fitar
10 AugRaksha Bandhan
15 AugIndependence Day
17 AugJanmashtami
18 AugParsi New Year
29 AugGanesh Chaturthi
7 SepOnam
1 OctMaha Saptami
2 OctMahatma Gandhi Jayanti
2 OctMaha Ashtami
3 OctDussehra (Maha Navami)
5 OctBakri Id/Eid ul-Adha
6 OctBakri Id/Eid ul-Adha
11 OctKaraka Chaturthi
22 OctNaraka Chaturdasi
23 OctDiwali/Deepavali
24 OctGovardhan Puja
25 OctBhai Duj
29 OctChhat Puja (Pratihar Sashthi/Surya Sashthi)
4 NovMuharram/Ashura
6 NovGuru Nanak Jayanti
24 NovGuru Tegh Bahadur's Martyrdom Day
24 DecChristmas Eve
25 DecChristmas


NeuroTherapy Health in Punjabi ਰੋਜ਼ ਖਾਓ ਆਂਵਲਾ

ਆਂਵਲਾ ਭਾਵੇਂ ਖੱਟਾ ਤੇ ਕਸੈਲਾ ਹੋਵੇ ਪਰ ਇਹ ਬਹੁਤ ਪੌਸ਼ਟਿਕ ਹੁੰਦਾ ਹੈ। ਆਯੁਰਵੈਦ ਦੀਆਂ ਅਨੇਕਾਂ ਦਵਾਈਆਂ ਵਿਚ ਆਂਵਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਰੀਰਕ ਕਮਜ਼ੋਰੀ ਦੂਰ ਕਰਕੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ। ਆਂਵਲੇ ਨੂੰ ਤੁਸੀਂ ਜਿਸ ਵੀ ਰੂਪ ਵਿਚ ਵਰਤੋਂ ਵਿਚ ਲਿਆਓ, ਇਸ ਦੀ ਪੌਸ਼ਟਿਕਤਾ ਘੱਟ ਨਹੀਂ ਹੁੰਦੀ। ਇਸ ਦੇ ਬਹੁਤ ਸਾਰੇ ਗੁਣ ਹਨ, ਜਿਵੇਂ :
* ਸੁੱਕੇ ਆਂਵਲੇ ਦੇ ਚੂਰਨ ਦਾ ਇਕ ਛੋਟਾ ਚਮਚ ਸਵੇਰੇ-ਸ਼ਾਮ ਲੱਸੀ ਨਾਲ ਖਾਣ ਨਾਲ ਬਵਾਸੀਰ ਦੀ ਬੀਮਾਰੀ ਦੂਰ ਹੁੰਦੀ ਹੈ।
* ਆਂਵਲੇ ਦੇ ਚੂਰਨ ਵਿਚ ਸੇਂਧਾ ਲੂਣ ਮਿਲਾ ਕੇ ਸਰ੍ਹੋਂ ਦੇ ਤੇਲ ਨਾਲ ਮਸੂੜਿਆਂ 'ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ।
* ਜੇ ਕਬਜ਼ ਆਦਿ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਸੌਣ ਵੇਲੇ ਆਂਵਲੇ ਦੇ ਚੂਰਨ ਦਾ ਇਕ ਚਮਚ ਪਾਣੀ ਨਾਲ ਲੈਣ ਨਾਲ ਫਾਇਦਾ ਮਿਲਦਾ ਹੈ।
* ਆਂਵਲੇ ਦੇ ਅੱਧੇ ਚਮਚ ਰਸ ਵਿਚ 3 ਗ੍ਰਾਮ ਪਿੱਪਲ ਦਾ ਚੂਰਨ ਅਤੇ 2 ਚਮਚ ਸ਼ਹਿਦ ਮਿਲਾ ਕੇ ਵਰਤੋਂ ਵਿਚ ਲਿਆਉਣ ਨਾਲ ਖਾਂਸੀ ਤੇ ਦਮੇ ਦੀ ਹਾਲਤ ਵਿਚ ਆਰਾਮ ਮਿਲਦਾ ਹੈ।
* ਇਕ ਚਮਚ ਆਂਵਲੇ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚੱਟਣ ਨਾਲ ਪਿੱਤ ਦੀ ਸਮੱਸਿਆ ਦੂਰ ਹੁੰਦੀ ਹੈ।
* ਬੁਢਾਪੇ ਵਿਚ ਰੋਜ਼ਾਨਾ ਸਵੇਰੇ-ਸ਼ਾਮ ਬਿਨਾਂ ਕੁਝ ਖਾਧੇ-ਪੀਤੇ ਆਂਵਲੇ ਦਾ ਮੁਰੱਬਾ ਖਾਓ। ਇਸ ਨਾਲ ਵਿਅਕਤੀ ਦੀ ਉਮਰ ਲੰਮੀ ਹੁੰਦੀ ਹੈ।
* ਰੋਜ਼ਾਨਾ ਸਵੇਰੇ ਆਂਵਲੇ ਦੇ ਮੁਰੱਬੇ ਵਿਚ ਚਾਂਦੀ ਦਾ ਵਰਕ ਲਗਾ ਕੇ ਖਾਣ ਨਾਲ ਵਧਦੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ।
* ਗਰਭ ਅਵਸਥਾ ਦੌਰਾਨ ਜੇ ਕਿਸੇ ਔਰਤ ਨੂੰ ਉਲਟੀਆਂ ਆਉਣ ਦੀ ਸ਼ਿਕਾਇਤ ਹੋਵੇ ਤਾਂ ਉਸ ਨੂੰ ਆਂਵਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ।

रविवार, 2 फ़रवरी 2014

ਸਹੀ ਸੁਣਨਾ 'ਆਟਿਜ਼ਮ' ਦੇ ਸ਼ਿਕਾਰ ਬੱਚਿਆਂ ਲਈ ਜ਼ਰੂਰੀ

ਸਹੀ ਸੁਣਨਾ 'ਆਟਿਜ਼ਮ' ਦੇ ਸ਼ਿਕਾਰ ਬੱਚਿਆਂ ਲਈ ਜ਼ਰੂਰੀ


ਸਾਡੇ ਸਮਾਜ 'ਚ ਅਜਿਹੇ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਨ੍ਹਾਂ ਦੇ ਦਿਮਾਗ ਦਾ ਵਿਕਾਸ  ਅਧੂਰਾ ਰਹਿ ਜਾਂਦਾ ਹੈ ਜਾਂ ਨੁਕਸਦਾਰ ਹੁੰਦਾ ਹੈ। ਲੋੜ ਤੋਂ ਵਧੇਰੇ ਡਰਪੋਕ ਹੋਣਾ ਜਾਂ ਲੋੜ ਮੁਤਾਬਿਕ ਵੀ ਨਾ ਡਰਨਾ, ਸ਼ਰਾਰਤੀ ਹੋਣਾ, ਲੋੜ ਤੋਂ ਵਧੇਰੇ ਬੋਲਣਾ ਜਾਂ ਬਹੁਤ ਘੱਟ ਬੋਲਣਾ, ਗੈਰ-ਸਮਾਜਿਕ ਪੱਧਰ ਤੱਕ ਸ਼ਰਾਰਤੀ ਹੋਣਾ, ਛੋਟੀ-ਛੋਟੀ ਗੱਲ 'ਤੇ ਰੌਲਾ ਪਾਉਣਾ, ਢੀਠ ਹੋਣਾ ਜਾਂ ਸ਼ਕਲ ਅਤੇ ਦੇਖਣ ਦਾ ਨੁਕਸ ਹੋਣਾ ਆਦਿ ਆਟਿਜ਼ਮ ਹੋਣ ਦੇ ਲੱਛਣ ਹਨ।
ਦਿਮਾਗ ਦੇ ਵਿਕਾਸ ਲਈ ਸੁਣਨ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਕੰਮ ਕਰਨਾ ਬੇਹੱਦ ਜ਼ਰੂਰੀ ਹੈ। ਸੁਣਨ ਦਾ ਕੰਮ ਕੰਨ ਕਰਦੇ ਹਨ। ਇਨ੍ਹਾਂ ਦੇ ਤਿੰਨ ਹਿੱਸੇ ਹੁੰਦੇ ਹਨ-ਬਾਹਰੀ ਕੰਨ, ਵਿਚਲਾ ਕੰਨ ਅਤੇ ਅੰਦਰੂਨੀ ਕੰਨ। ਬਾਹਰੀ ਕੰਨ ਜੋ ਆਵਾਜ਼ਾਂ ਫੜਦਾ ਹੈ, ਵਿਚਲਾ ਕੰਨ ਆਵਾਜ਼ਾਂ ਨੂੰ ਅੰਦਰ ਪਹੁੰਚਾਉਂਦਾ ਹੈ ਅਤੇ ਅੰਦਰੂਨੀ ਕੰਨ ਧੁਨੀ ਊਰਜਾ ਨੂੰ ਬਿਜਲਈ ਊਰਜਾ 'ਚ ਬਦਲ ਦਿੰਦਾ ਹੈ, ਜਿਸ ਨੂੰ ਦਿਮਾਗੀ ਨਾੜੀ ਦਿਮਾਗ ਤੱਕ ਲੈ ਜਾਂਦੀ ਹੈ, ਜਿਥੇ ਉਸ ਦਾ ਅਧਿਐਨ ਹੁੰਦਾ ਹੈ। ਸੁਣਨ ਦੀ ਪ੍ਰਕਿਰਿਆ ਦੇ ਵਿਕਾਸ 'ਚ ਕਿਸੇ ਵੀ ਪੱਧਰ 'ਤੇ ਜੇਕਰ ਨੁਕਸ ਰਹਿ ਜਾਏ ਤਾਂ ਦਿਮਾਗ ਦੇ ਵਿਕਾਸ 'ਚ ਅਧੂਰਾਪਨ ਆ ਜਾਂਦਾ ਹੈ। 
ਆਟਿਜ਼ਮ ਤੋਂ ਪੀੜਤ ਬੱਚਿਆਂ 'ਚ ਜ਼ਿਆਦਾਤਰ ਵੱਡਾ ਕਾਰਨ ਸੁਣਨ ਦੀ ਪ੍ਰਕਿਰਿਆ ਦਾ ਨੁਕਸਦਾਰ ਹੋਣਾ ਮੰਨਿਆ ਜਾਂਦਾ ਹੈ। ਇਸ ਦੀ ਇਕ ਸ਼ਕਲ ਗੂੰਗੇ-ਬੋਲ਼ੇ ਬੱਚੇ ਹਨ। ਬੱਚਾ ਜਨਮ ਤੋਂ ਹੀ ਸੁਣਨ ਦੀ ਪ੍ਰਕਿਰਿਆ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਸੁਣ ਨਹੀਂ ਸਕਦਾ, ਉਹ ਬੋਲ ਵੀ ਨਹੀਂ ਸਕੇਗਾ ਕਿਉਂਕਿ ਬੋਲਣਾ ਸਿੱਖਣਾ ਸੁਣਨ ਦੀ ਪ੍ਰਕਿਰਿਆ ਤੋਂ ਹੀ ਵਿਕਸਿਤ ਹੁੰਦਾ ਹੈ।
ਸ਼ਬਦਾਂ ਨੂੰ ਠੀਕ ਤਰ੍ਹਾਂ ਨਾ ਸੁਣਨ ਕਾਰਨ ਜਾਂ ਮਾਤਾ-ਪਿਤਾ ਅਤੇ ਅਧਿਆਪਕਾਂ ਵਲੋਂ ਸਮੱਸਿਆਵਾਂ ਨੂੰ ਸਮਝੇ ਬਿਨਾਂ ਬੱਚੇ ਨੂੰ ਦੋਸ਼ੀ  ਠਹਿਰਾ ਦਿੱਤੇ ਜਾਣ ਕਾਰਨ ਸੰਬੰਧਤ ਬੱਚਿਆਂ ਦਾ ਰਵੱਈਆ ਚਿੜਚਿੜਾ ਹੋਣਾ, ਬਦਤਮੀਜ਼ ਹੋਣਾ ਅਤੇ ਉਸ ਦੀ ਸ਼ਖਸੀਅਤ 'ਚ ਕਈ ਨੁਕਸ ਆ ਜਾਂਦੇ ਹਨ। ਇਨ੍ਹਾਂ ਨੂੰ ਸਾਂਝਾ ਨਾਂ ਵੀ ਦਿੱਤਾ ਗਿਆ ਹੈ 'ਆਡਿਟਰੀ ਪ੍ਰੋਸੈਸਿੰਗ ਡਿਸਆਰਡਰ' ਭਾਵ ਸੁਣਨ ਦੀ ਪ੍ਰਕਿਰਿਆ 'ਚ ਨੁਕਸ।
ਮਾਤਾ-ਪਿਤਾ ਅਤੇ ਅਧਿਆਪਕਾਂ ਵਲੋਂ ਕੱਢੀਆਂ ਗਈਆਂ ਗਾਲ੍ਹਾਂ ਜਾਂ ਕੁੱਟਮਾਰ ਕਾਰਨ ਇਹ ਬੱਚੇ ਉਨ੍ਹਾਂ ਨਾਲ ਨਫਰਤ ਕਰਨ ਲੱਗਦੇ ਹਨ। ਇਸ ਰਵੱਈਏ ਨੂੰ ਮਨੋਵਿਗਿਆਨਕ ਰੋਗ ਕਹਿ ਕੇ ਇਨ੍ਹਾਂ ਬੱਚਿਆਂ ਦਾ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸਲ 'ਚ ਇਹ ਮਨੋਵਿਗਿਆਨਕ ਰੋਗ ਨਹੀਂ, ਸਗੋਂ ਸੁਣਨ ਦੀ ਪ੍ਰਕਿਰਿਆ ਦਾ ਨੁਕਸ ਹੈ।
ਇਸ ਨੂੰ ਸਮਝਣ ਲਈ ਆਵਾਜ਼ ਨੂੰ ਸਮਝਣਾ ਜ਼ਰੂਰੀ ਹੈ। ਆਵਾਜ਼ ਸਾਡੇ ਕੰਨਾਂ ਤੱਕ ਤਰੰਗਾਂ ਦੇ ਰੂਪ 'ਚ ਪਹੁੰਚਦੀ ਹੈ। ਇਨ੍ਹਾਂ ਤਰੰਗਾਂ ਦੇ ਦੋ ਗੁਣ ਹੁੰਦੇ ਹਨ। ਇਕ ਤਾਂ ਤੀਬਰਤਾ ਭਾਵ ਆਵਾਜ਼ ਕਿੰਨੀ ਉੱਚੀ ਹੈ? ਆਵਾਜ਼ ਤਰੰਗਾਂ ਨੂੰ ਡੈਸੀਬਲ 'ਚ ਮਾਪਿਆ ਜਾਂਦਾ ਹੈ। ਦਸ ਡੈਸੀਬਲ ਤੋਂ ਘੱਟ ਵਾਲੀ ਆਵਾਜ਼ ਸਾਨੂੰ ਸੁਣਦੀ ਹੀ ਨਹੀਂ। ਇਸ ਪਿੱਛੋਂ 10 ਤੋਂ 100 ਡੈਸੀਬਲ ਤੱਕ ਦੀਆਂ ਆਵਾਜ਼ਾਂ ਨੂੰ ਅਸੀਂ ਆਮ ਜ਼ਿੰਦਗੀ 'ਚ ਵਰਤਦੇ ਹਾਂ। ਇਸ ਤੋਂ ਉੱਚੀਆਂ ਆਵਾਜ਼ਾਂ ਸਾਡੇ ਕੰਨਾਂ ਦੇ ਪਰਦੇ ਨੂੰ ਨਸ਼ਟ ਕਰ ਸਕਦੀਆਂ ਹਨ।
ਇਹ ਦੇਖਣ 'ਚ ਆਇਆ ਹੈ ਕਿ ਜਦੋਂ ਅਧਿਆਪਕ ਪੂਰੀ ਕਲਾਸ ਨੂੰ ਪੜ੍ਹਾਉਂਦਾ ਹੈ ਤਾਂ ਉਹ ਬੱਚਿਆਂ 'ਤੇ ਧਿਆਨ ਨਹੀਂ ਦਿੰਦਾ। ਜੇਕਰ ਬੱਚੇ ਨੂੰ ਕੋਈ ਗੱਲ ਇਕੱਲਿਆਂ ਬਿਠਾ ਕੇ ਸਮਝਾਈ ਜਾਂਦੀ ਹੈ ਤਾਂ ਉਹ ਸਮਝ ਜਾਂਦਾ ਹੈ। ਇਸੇ ਤਰ੍ਹਾਂ ਜੋ ਕੰਮ ਬਿਨਾਂ ਆਵਾਜ਼ਾਂ ਸੁਣੇ ਕੀਤੇ ਜਾ ਸਕਦੇ ਹਨ, ਉਨ੍ਹਾਂ ਨੂੰ ਬੱਚਾ ਸਹੀ ਢੰਗ ਨਾਲ ਕਰਦਾ ਹੈ, ਜਿਵੇਂ ਖੇਡਣਾ, ਕੁੱਦਣਾ, ਉੱਛਲਣਾ ਆਦਿ। 
ਮਨੋਵਿਗਿਆਨੀ ਨੂੰ ਇਹ ਰਵੱਈਆ ਸਮਝ ਨਹੀਂ ਆਉਂਦਾ ਅਤੇ ਉਹ ਦੁਚਿੱਤੀ 'ਚ ਪੈ ਜਾਂਦਾ ਹੈ ਕਿ ਬੱਚਿਆਂ ਨੂੰ ਠੀਕ ਸੁਣਦਾ ਨਹੀਂ ਜਾਂ ਉਨ੍ਹਾਂ ਨੂੰ ਮਨੋਵਿਗਿਆਨਕ ਸਮੱਸਿਆ ਹੈ। ਇਸ ਸਮੱਸਿਆ ਦਾ ਸਹੀ ਕਾਰਨ ਸਮਝ ਆਉਣ ਪਿੱਛੋਂ ਸਾਲ 1950 'ਚ ਡਾਕਟਰ ਬ੍ਰਾਡ ਨੇ ਇਸ ਦਾ ਇਲਾਜ ਕਰਨ ਲਈ ਇਕ ਕ੍ਰਾਂਤੀਕਾਰੀ ਢੰਗ ਲੱਭਿਆ, ਜਿਸ ਨੂੰ ਆਡਿਟਰੀ ਇੰਟੀਗ੍ਰੇਸ਼ਨ ਥੈਰੇਪੀ ਕਿਹਾ ਜਾਂਦਾ ਹੈ। ਇਕ ਖਾਸ ਕਿਸਮ ਦੀ ਮਸ਼ੀਨ ਈਜਾਦ ਕੀਤੀ ਗਈ, ਜਿਸ ਰਾਹੀਂ ਬੱਚਿਆਂ ਨੂੰ ਵੱਖ-ਵੱਖ ਫ੍ਰੀਕੁਐਂਸੀ ਅਤੇ ਵੱਖ-ਵੱਖ ਤੀਬਰਤਾ ਵਾਲਾ ਸੰਗੀਤ ਸੁਣਾਇਆ ਜਾਂਦਾ ਹੈ। ਹੌਲੀ-ਹੌਲੀ ਇਨ੍ਹਾਂ ਆਵਾਜ਼ਾਂ ਨਾਲ ਬੱਚਿਆਂ ਦੇ ਦਿਮਾਗ ਦੇ ਅਵਿਕਸਿਤ ਸੈੱਲ ਵਿਕਸਿਤ ਹੋ ਜਾਂਦੇ ਹਨ ਅਤੇ ਦਿਮਾਗ ਸੈੱਲਾਂ ਦਾ ਆਪਸੀ ਤਾਲਮੇਲ ਸਹੀ ਢੰਗ ਨਾਲ ਬਣਨ ਲੱਗਦਾ ਹੈ।
ਇਸ ਸੰਗੀਤ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਗਿਆ ਹੈ ਕਿ ਬੱਚਾ ਉਸ ਤੋਂ ਧਿਆਨ ਨਹੀਂ ਹਟਾ ਸਕਦਾ, ਜਿਸ ਕਾਰਨ ਦਿਨੋ-ਦਿਨ ਉਸ ਦੀ ਸ਼ਖਸੀਅਤ 'ਚ ਆਏ ਨੁਕਸ ਠੀਕ ਹੋਣ ਲੱਗਦੇ ਹਨ। ਉਹ ਆਪਣੀ ਕਲਾਸ 'ਚ ਠੀਕ ਤਰ੍ਹਾਂ ਪੜ੍ਹਨ ਲੱਗਦਾ ਹੈ। ਉਹ ਸ਼ਰਾਰਤਾਂ ਛੱਡਣ ਲੱਗਦਾ ਹੈ। 
ਉਸ ਦਾ ਵਤੀਰਾ ਗੈਰ-ਸਮਾਜਿਕ ਤੋਂ ਸਮਾਜਿਕ ਅਤੇ ਸਭ ਨੂੰ ਚੰਗਾ ਲੱਗਣ ਵਾਲਾ ਬਣਨ ਲੱਗਦਾ ਹੈ। ਉਹ ਜਿਹੜੇ ਸ਼ਬਦਾਂ ਦਾ ਗਲਤ ਉਚਾਰਨ ਕਰਦਾ ਸੀ, ਹੁਣ ਠੀਕ ਉਚਾਰਨ ਕਰਨ ਲੱਗਦਾ ਹੈ। ਹੌਲੀ-ਹੌਲੀ ਬੱਚਾ ਆਤਮ-ਨਿਰਭਰ ਅਤੇ ਆਮ ਬੱਚਿਆਂ ਵਾਂਗ ਬਣ ਜਾਂਦਾ ਹੈ। ਇਹ ਆਡਿਟਰੀ ਇੰਟੀਗ੍ਰੇਸ਼ਨ ਥੈਰੇਪੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਡਾ. ਕੈਰਿਨ ਸਮਿਥ ਨੇ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨਸ ਫਰੀਦਕੋਟ ਨੂੰ ਤੋਹਫੇ ਦੇ ਤੌਰ 'ਤੇ ਦਿੱਤੀ ਹੈ, ਜਿਥੇ 'ਆਟਿਜ਼ਮ' ਵਾਲੇ ਬੱਚਿਆਂ 'ਚ ਇਹ ਸਫਲਤਾਪੂਰਵਕ ਵਰਤੀ ਜਾ ਰਹੀ ਹੈ।