सोमवार, 3 फ़रवरी 2014

NeuroTherapy Health in Punjabi ਰੋਜ਼ ਖਾਓ ਆਂਵਲਾ

ਆਂਵਲਾ ਭਾਵੇਂ ਖੱਟਾ ਤੇ ਕਸੈਲਾ ਹੋਵੇ ਪਰ ਇਹ ਬਹੁਤ ਪੌਸ਼ਟਿਕ ਹੁੰਦਾ ਹੈ। ਆਯੁਰਵੈਦ ਦੀਆਂ ਅਨੇਕਾਂ ਦਵਾਈਆਂ ਵਿਚ ਆਂਵਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਰੀਰਕ ਕਮਜ਼ੋਰੀ ਦੂਰ ਕਰਕੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ। ਆਂਵਲੇ ਨੂੰ ਤੁਸੀਂ ਜਿਸ ਵੀ ਰੂਪ ਵਿਚ ਵਰਤੋਂ ਵਿਚ ਲਿਆਓ, ਇਸ ਦੀ ਪੌਸ਼ਟਿਕਤਾ ਘੱਟ ਨਹੀਂ ਹੁੰਦੀ। ਇਸ ਦੇ ਬਹੁਤ ਸਾਰੇ ਗੁਣ ਹਨ, ਜਿਵੇਂ :
* ਸੁੱਕੇ ਆਂਵਲੇ ਦੇ ਚੂਰਨ ਦਾ ਇਕ ਛੋਟਾ ਚਮਚ ਸਵੇਰੇ-ਸ਼ਾਮ ਲੱਸੀ ਨਾਲ ਖਾਣ ਨਾਲ ਬਵਾਸੀਰ ਦੀ ਬੀਮਾਰੀ ਦੂਰ ਹੁੰਦੀ ਹੈ।
* ਆਂਵਲੇ ਦੇ ਚੂਰਨ ਵਿਚ ਸੇਂਧਾ ਲੂਣ ਮਿਲਾ ਕੇ ਸਰ੍ਹੋਂ ਦੇ ਤੇਲ ਨਾਲ ਮਸੂੜਿਆਂ 'ਤੇ ਮਲਣ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ।
* ਜੇ ਕਬਜ਼ ਆਦਿ ਦੀ ਸਮੱਸਿਆ ਰਹਿੰਦੀ ਹੈ ਤਾਂ ਰਾਤ ਨੂੰ ਸੌਣ ਵੇਲੇ ਆਂਵਲੇ ਦੇ ਚੂਰਨ ਦਾ ਇਕ ਚਮਚ ਪਾਣੀ ਨਾਲ ਲੈਣ ਨਾਲ ਫਾਇਦਾ ਮਿਲਦਾ ਹੈ।
* ਆਂਵਲੇ ਦੇ ਅੱਧੇ ਚਮਚ ਰਸ ਵਿਚ 3 ਗ੍ਰਾਮ ਪਿੱਪਲ ਦਾ ਚੂਰਨ ਅਤੇ 2 ਚਮਚ ਸ਼ਹਿਦ ਮਿਲਾ ਕੇ ਵਰਤੋਂ ਵਿਚ ਲਿਆਉਣ ਨਾਲ ਖਾਂਸੀ ਤੇ ਦਮੇ ਦੀ ਹਾਲਤ ਵਿਚ ਆਰਾਮ ਮਿਲਦਾ ਹੈ।
* ਇਕ ਚਮਚ ਆਂਵਲੇ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚੱਟਣ ਨਾਲ ਪਿੱਤ ਦੀ ਸਮੱਸਿਆ ਦੂਰ ਹੁੰਦੀ ਹੈ।
* ਬੁਢਾਪੇ ਵਿਚ ਰੋਜ਼ਾਨਾ ਸਵੇਰੇ-ਸ਼ਾਮ ਬਿਨਾਂ ਕੁਝ ਖਾਧੇ-ਪੀਤੇ ਆਂਵਲੇ ਦਾ ਮੁਰੱਬਾ ਖਾਓ। ਇਸ ਨਾਲ ਵਿਅਕਤੀ ਦੀ ਉਮਰ ਲੰਮੀ ਹੁੰਦੀ ਹੈ।
* ਰੋਜ਼ਾਨਾ ਸਵੇਰੇ ਆਂਵਲੇ ਦੇ ਮੁਰੱਬੇ ਵਿਚ ਚਾਂਦੀ ਦਾ ਵਰਕ ਲਗਾ ਕੇ ਖਾਣ ਨਾਲ ਵਧਦੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ।
* ਗਰਭ ਅਵਸਥਾ ਦੌਰਾਨ ਜੇ ਕਿਸੇ ਔਰਤ ਨੂੰ ਉਲਟੀਆਂ ਆਉਣ ਦੀ ਸ਼ਿਕਾਇਤ ਹੋਵੇ ਤਾਂ ਉਸ ਨੂੰ ਆਂਵਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ।

कोई टिप्पणी नहीं:

एक टिप्पणी भेजें