ਪੇਟ ਚੰਗੀ ਤਰ੍ਹਾਂ ਸਾਫ਼ ਨਾ ਹੋਣ ਦੇ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਆਹਾਰ ਵਿਚ ਫਾਈਬਰ ਯੁਕਤ ਚੀਜ਼ਾਂ ਨੂੰ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ । ਜੇਕਰ ਤੁਹਾਨੂੰ ਕਾਬਜ਼ ਜਿਹੀ ਸਮੱਸਿਆ ਰਹਿੰਦੀ ਹੈ , ਤਾਂ ਆਪਣੇ ਆਹਾਰ ਵਿਚ ਫਾਈਬਰ ਵਾਲੀਆਂ ਚੀਜ਼ਾਂ ਸ਼ਾਮਿਲ ਕਰੋ । ਕੁਝ ਫਲ ਇਸ ਤਰ੍ਹਾਂ ਦੇ ਹੁੰਦੇ ਹਨ । ਜਿਨ੍ਹਾਂ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਜੇਕਰ ਅਸੀਂ ਇਨ੍ਹਾਂ ਫਲਾਂ ਦਾ ਸੇਵਨ ਕਰਦੇ ਹਾਂ , ਤਾਂ ਇਸ ਨਾਲ ਸਾਡੇ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ । ਇਸ ਲਈ ਇਨ੍ਹਾਂ ਫਲਾਂ ਵਿੱਚੋਂ ਰੋਜ਼ਾਨਾ ਇੱਕ ਫ਼ਾਇਦਾ ਜ਼ਰੂਰ ਸੇਵਨ ਕਰੋ । ਜਿਸ ਨਾਲ ਸਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਵੇ । ਜੇਕਰ ਅਸੀਂ ਇਹ ਫਲਾਂ ਦਾ ਸੇਵਨ ਕਰਦੇ ਹਾਂ , ਤਾਂ ਇਸ ਨਾਲ ਸਾਡੀਆਂ ਅੰਤੜੀਆਂ ਸਾਫ ਰਹਿੰਦੀਆਂ ਹਨ ਅਤੇ ਪੇਟ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਪੰਜ ਇਸ ਤਰ੍ਹਾਂ ਦੀ ਫਲ ਜਿਨ੍ਹਾਂ ਨਾਲ ਪੇਟ ਦੀ ਛੁਪੀ ਹੁੰਦੀ ਹੈ ।
ਅਮਰੂਦ
ਅਮਰੂਦ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ । ਜੋ ਸਾਡੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਦੀ ਹੈ । ਅਮਰੂਦ ਦੇ ਬੀਜ ਵੀ ਸਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ । ਇਹ ਸਾਡੇ ਪੇਟ ਵਿਚ ਦਰਦ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ । ਇਸ ਲਈ ਜੇਕਰ ਤੁਸੀਂ ਵੀ ਆਪਣੇ ਪੇਟ ਅਤੇ ਅੰਤੜੀਆਂ ਦੀ ਸਫ਼ਾਈ ਕਰਨਾ ਚਾਹੁੰਦੇ ਹੋ , ਤਾਂ ਰੋਜ਼ਾਨਾ ਇੱਕ ਅਮਰੂਦ ਦਾ ਸੇਵਨ ਜ਼ਰੂਰ ਕਰੋ ।
ਪਪੀਤਾ
ਪਪੀਤਾ ਪੇਟ ਨੂੰ ਸਾਫ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਪਪੀਤੇ ਵਿੱਚ ਪੈਪੇਨ ਅੰਜਾਇਮ ਹੁੰਦਾ ਹੈ , ਜੋ ਪ੍ਰੋਟੀਨ ਨੂੰ ਪਚਾਉਣ ਵਿਚ ਕਾਫੀ ਮਦਦ ਕਰਦਾ ਹੈ । ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਬਜ਼ ਅਤੇ ਇੰਟਰੀਟੇਬਲ ਜਿਹੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ । ਜੇਕਰ ਤੁਸੀਂ ਲਗਾਤਾਰ ਚਾਲੀ ਦਿਨ ਪਪੀਤੇ ਦਾ ਸੇਵਨ ਕਰਦੇ ਹੋ , ਤਾਂ ਤੁਹਾਡੀ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ । ਪਪੀਤੇ ਦੇ ਸੇਵਨ ਨਾਲ ਪਾਚਣ ਤੰਤਰ ਵੀ ਸਰਗਰਮ ਰਹਿੰਦਾ ਹੈ ਪਪੀਤੇ ‘ਚ ਕਈ ਪਾਚਕ ਐਂਜਾਈਮ ਹੁੰਦੇ ਹਨ ਨਾਲ ਹੀ ਇਸ ਵਿੱਚ ਕਈ ਤਰ੍ਹਾਂ ਦੇ ਫਾਈਬਰ ਵੀ ਮੌਜੂਦ ਹੰਦੇ ਹਨ, ਜਿਸ ਕਾਰਨ ਪਾਚਣ ਤੰਤਰ ਸਹੀ ਰਹਿੰਦਾ ਹੈ
ਸੰਤਰਾ
ਪਾਚਨ ਅਤੇ ਕਾਬਜ਼ ਜਿਹੀ ਸਮੱਸਿਆ ਨੂੰ ਦੂਰ ਕਰਨ ਲਈ ਸੰਤਰੇ ਦਾ ਸੇਵਨ ਜ਼ਰੂਰ ਕਰੋ । ਕਿਉਂਕਿ ਸੰਤਰੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਪੇਟ ਨੂੰ ਸਾਫ ਕਰਨ ਲਈ ਰੋਜ਼ਾਨਾ ਇਕ ਸੰਤਰੇ ਦਾ ਸੇਵਨ ਜ਼ਰੂਰ ਕਰੋ । ਇਸ ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਇਸ ਦੇ ਨਾਲ ਸੰਤਰੇ ਚ ਫਲੇਵੋਨੋਇਡ ਹੁੰਦਾ ਹੈ , ਜੋ ਸਾਡੀਆਂ ਅੰਤੜੀਆਂ ਨੂੰ ਸਾਫ਼ ਰੱਖਦਾ ਹੈ ।
ਸੇਬ
ਰੋਜ਼ਾਨਾ ਇਕ ਸੇਬ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ । ਸੇਬ ਖਾਣ ਨਾਲ ਪੇਟ ਨਾਲ ਜੁੜੀਆਂ ਸਭ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ । ਜੇਕਰ ਅਸੀਂ ਰੋਜ਼ਾਨਾ ਇਕ ਸੇਬ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਸਰੀਰ ਵਿਚ ਮੌਜੂਦ ਸਾਰੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਦੀਆਂ ਅੰਤੜੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ । ਇਸ ਦਾ ਦੁੱਗਣਾ ਫ਼ਾਇਦਾ ਲੈਣ ਲਈ ਸਵੇਰੇ ਖਾਲੀ ਪੇਟ ਇਕ ਸੇਬ ਦਾ ਸੇਵਨ ਜਰੂਰ ਕਰੋ ।