ਫਿੱਟ ਦਿਖਣ ਲਈ ਸਾਡੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ । ਸਾਡਾ ਸਰੀਰ ਤੰਦਰੁਸਤ ਹੋਵੇਗਾ ਤਾਂ ਅਸੀਂ ਸਾਰੇ ਕੰਮ ਆਸਾਨੀ ਨਾਲ ਕਰ ਸਕਦੇ ਹਾਂ ਸਰੀਰ ਨੂੰ ਫਿੱਟ ਰੱਖਣ ਦੇ ਲਈ ਜ਼ਰੂਰੀ ਹੁੰਦੇ ਹਨ , ਵਿਟਾਮਿਨ ਅਤੇ ਮਿਨਰਲਸ । ਜਿਨ੍ਹਾਂ ਨੂੰ ਅਸੀਂ ਕਈ ਤਰੀਕਿਆਂ ਨਾਲ ਲੈਂਦੇ ਹਾਂ ਇਹ ਵਿਟਾਮਿਨ ਅਤੇ ਮਿਨਰਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੇ ਹਨ ਜਿਸ ਕਾਰਨ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ । ਜੇਕਰ ਇਨ੍ਹਾਂ ਦੀ ਕਮੀ ਸਾਡੇ ਸਰੀਰ ਵਿੱਚ ਹੋ ਜਾਵੇ , ਤਾਂ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ ।
ਸਰੀਰ ਵਿੱਚ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਦੀ ਕਮੀ ਦਾ ਅੰਦਾਜ਼ਾ ਅਸੀਂ ਉਸ ਸਮੇਂ ਲਗਾ ਸਕਦੇ ਹਾਂ । ਜਦੋਂ ਸਾਡੇ ਸਰੀਰ ਵਿਚ ਕੁਝ ਸੰਕੇਤ ਦਿਖਾਈ ਦੇਣ ਲੱਗਦੇ ਹਨ । ਇਨ੍ਹਾਂ ਸੰਕੇਤਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ । ਕਿਉਂਕਿ ਸਰੀਰ ਵਿੱਚ ਵਿਟਾਮਿਨ ਅਤੇ ਮਿਨਰਲਸ ਦੀ ਕਮੀ ਸਾਡੇ ਤੰਦਰੁਸਤੀ ਨਾਲ ਜੁੜੀ ਹੁੰਦੀ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਪੰਜ ਸੰਕੇਤ । ਜਿਨ੍ਹਾਂ ਨੂੰ ਪਹਿਚਾਣ ਅਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹਾਂ । ਕਿ ਸਾਡੇ ਸਰੀਰ ਵਿਚ ਕਿਸੇ ਵਿਟਾਮਿਨ ਅਤੇ ਮਿਨਰਲ ਦੀ ਕਮੀ ਹੋ ਰਹੀ ਹੈ ।
ਦੰਦਾਂ ਅਤੇ ਮਸੂੜਿਆਂ ਵਿੱਚੋਂ ਖ਼ੂਨ ਆਉਣਾ
ਅਸਰ ਦੰਦਾਂ ਅਤੇ ਮਸੂੜਿਆਂ ਵਿੱਚੋਂ ਖ਼ੂਨ ਆਉਣ ਦੀ ਸਮੱਸਿਆ ਨੂੰ ਪਾਇਰੀਆ ਕਿਹਾ ਜਾਂਦਾ ਹੈ । ਪਰ ਜੇਕਰ ਤੁਹਾਡੇ ਦੰਦਾਂ ਅਤੇ ਮਸੂੜਿਆਂ ਵਿੱਚੋਂ ਖ਼ੂਨ ਆ ਰਿਹਾ ਹੈ , ਤਾਂ ਇਸ ਗੱਲ ਦਾ ਸੰਕੇਤ ਹੈ । ਕਿ ਤੁਹਾਡੇ ਸਰੀਰ ਵਿਚ ਵਿਟਾਮਿਨ ਸੀ ਘੱਟ ਹੋ ਚੁੱਕਿਆ ਹੈ । ਦੰਦਾਂ ਅਤੇ ਮਸੂੜਿਆਂ ਵਿੱਚੋਂ ਖ਼ੂਨ ਆਉਣ ਤੋਂ ਇਲਾਵਾ ਵਾਲਾਂ ਦਾ ਝੜਨਾ , ਚਮੜੀ ਤੇ ਰੁੱਖਾਪਣ ਵੀ ਵਿਟਾਮਿਨ ਸੀ ਦੀ ਕਮੀ ਨੂੰ ਦਾ ਸੰਕੇਤ ਹੁੰਦਾ ਹੈ ।
ਵਿਟਾਮਿਨ ਸੀ ਲਈ ਜ਼ਰੂਰੀ ਚੀਜ਼ਾਂ
ਨਿੰਬੂ
ਸੰਤਰਾ
ਮੌਸਮੀ ਦਾ ਰਸ
ਮਿੱਠਾ ਖਾਣ ਨੂੰ ਜੀ ਕਰਨਾ
ਜਦੋਂ ਸਾਡੇ ਸਰੀਰ ਵਿੱਚ ਗੁਲੂਕੋਜ਼ ਦੀ ਮਾਤਰਾ ਘੱਟ ਹੋ ਜਾਂਦੀ ਹੈ , ਤਾਂ ਸਾਡਾ ਮਨ ਮਿੱਠਾ ਖਾਣ ਨੂੰ ਕਰਨ ਲੱਗਦਾ ਹੈ । ਸਾਡੇ ਸਰੀਰ ਵਿੱਚ ਗੁਲੂਕੋਜ਼ ਦੀ ਮਾਤਰਾ ਸਾਡੇ ਸਰੀਰ ਨੂੰ ਊਰਜਾ ਦੇਣ ਲਈ ਬਹੁਤ ਜ਼ਰੂਰੀ ਹੈ । ਇਸ ਲਈ ਜੇਕਰ ਤੁਹਾਡਾ ਵੀ ਮਿੱਠਾ ਖਾਣ ਨੂੰ ਜੀਅ ਕਰਦਾ ਹੈ , ਤਾਂ ਉਸ ਸਮੇਂ ਕਦੇ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਕਰੋ । ਉਸ ਸਮੇਂ ਸ਼ਹਿਦ ਅਤੇ ਫਲਾਂ ਦਾ ਸੇਵਨ ਕਰੋ । ਕਿਉਂਕਿ ਇਨ੍ਹਾਂ ਵਿੱਚ ਭਰਪੂਰ ਮਾਤਰਾ ਵਿਚ ਗੁਲੂਕੋਜ਼ ਪਾਇਆ ਜਾਂਦਾ ਹੈ ਅਤੇ ਇਸ ਨਾਲ ਸਾਡੇ ਸਰੀਰ ਵਿਚ ਗੁਲੂਕੋਜ਼ ਦਾ ਲੇਬਲ ਬਣਿਆ ਰਹਿੰਦਾ ਹੈ ।
ਚਮੜੀ ਦਾ ਰੁਖਾਪਨ
ਸਰੀਰ ਵਿਚ ਵਿਟਾਮਿਨ ਈ ਦੀ ਕਮੀ ਹੋਣ ਤੇ ਚਮੜੀ ਰੁੱਖੀ ਹੋ ਜਾਂਦੀ ਹੈ । ਜਿਸ ਨਾਲ ਚਮੜੀ ਤੇ ਖਾਰਿਸ਼ ਹੋਣ ਲੱਗਦੀ ਹੈ । ਇਸ ਲਈ ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾਤਰ ਰੁਕੀ ਰਹਿੰਦੀ ਹੈ ਤਾਂ ਤੁਹਾਡੇ ਸਰੀਰ ਵਿਚ ਵਿਟਾਮਿਨ ਈ ਦੀ ਕਮੀ ਹੋ ਗਈ ਹੈ ।
ਵਿਟਾਮਿਨ ਈ ਲਈ ਜ਼ਰੂਰੀ ਚੀਜ਼ਾਂ
ਪਾਲਕ
ਬਾਦਾਮ
ਠੰਢਾ ਖਾਣ ਪੀਣ ਨੂੰ ਮਨ ਕਰਦਾ ਹੈ
ਬਹੁਤ ਸਾਰੇ ਲੋਕਾਂ ਨੂੰ ਠੰਡੀ ਚੀਜ਼ ਖਾਣ ਤੋਂ ਬਾਅਦ ਮੂੰਹ ਵਿਚ ਬਰਫ ਜਿਹੀ ਠੰਡੀ ਚੀਜ਼ ਨੂੰ ਰੱਖਣ ਦਾ ਮਨ ਕਰਦਾ ਹੈ । ਇਹ ਸਮੱਸਿਆ ਉਸ ਸਮੇਂ ਹੁੰਦੀ ਹੈ ਜਦੋਂ ਸਾਡੇ ਸਰੀਰ ਵਿੱਚ ਆਇਰਨ ਦੀ ਕਮੀ ਹੁੰਦੀ ਹੈ ।
ਆਇਰਨ ਲਈ ਜ਼ਰੂਰੀ ਚੀਜਾਂ
ਚੁਕੰਦਰ
ਅਨਾਰ
ਸੇਬ
ਪਾਲਕ
ਅੰਜੀਰ
ਪੱਕਿਆ ਹੋਇਆ ਅਮਰੂਦ
ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਨੀਂਦ ਨਾ ਆਉਣੀ
ਜਦੋਂ ਸਾਡੇ ਸਰੀਰ ਵਿਚ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ , ਤਾਂ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ । ਜਿਸ ਇਨਸਾਨ ਦੀ ਸਰੀਰ ਵਿੱਚ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ । ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਮਾਸਪੇਸ਼ੀਆਂ ਵਿੱਚ ਦਰਦ ਰਹਿਣ ਲੱਗਦਾ ਹੈ ।
ਪੋਟਾਸ਼ੀਅਮ ਲਈ ਜ਼ਰੂਰੀ ਚੀਜ਼ਾਂ
ਕੇਲਾ
ਨਾਰੀਅਲ ਪਾਣੀ
ਖਰਬੂਜਾ
कोई टिप्पणी नहीं:
एक टिप्पणी भेजें