सोमवार, 24 मई 2021

ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ ਵਰਤੋਂ ਨਿਊਰੋਥੈਰੇਪੀ ਰਾਹੀਂ-

 ਪੇਟ ਖਰਾਬ ਦੀ ਸਮੱਸਿਆ ਨਾਲ ਅੱਜ ਕੱਲ੍ਹ ਬਹੁਤ ਸਾਰੇ ਲੋਕ ਜੂਝ ਰਹੇ ਹਨ । ਖਰਾਬ ਜੀਵਨ ਸ਼ੈਲੀ , ਗਲਤ ਖਾਣਾ ਪੀਣਾ ਇਸ ਸਮੱਸਿਆ ਦਾ ਮੁੱਖ ਕਾਰਨ ਹੈ । ਅਪਾਚਨ ਦਸਤ ਜਾਂ ਕਬਜ਼ ਆਮ ਤੌਰ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ । ਪ੍ਰੰਤੂ ਕਈ ਵਾਰੀ ਸਰੀਰ ਵਿੱਚ ਇਨਫੈਕਸ਼ਨ ਪੈਦਾ ਹੋ ਜਾਂਦੀ ਹੈ । ਜਿਸ ਦੇ ਚੱਲਦੇ ਰੋਗੀ ਨੂੰ ਬਹੁਤ ਤਕਲੀਫ ਹੁੰਦੀ ਹੈ । ਇਸ ਦਾ ਮੁੱਖ ਕਾਰਨ ਖਾਣ ਪੀਣ ਦੇ ਵਿੱਚ ਮਿਲਾਵਟ, ਮਿਨਰਲਾਂ ਦੀ ਕਮੀ, ਤਣਾਅ ਜਾਂ ਦਵਾਈਆਂ ਦਾ ਵੱਧ ਸੇਵਨ ਆਦਿ ਹੁੰਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਘਰੇਲੂ ਨੁਸਖੇ ਜਿਸ ਨਾਲ ਅਸੀਂ ਪੇਟ ਦੀ ਇਨਫੈਕਸ਼ਨ ਨੂੰ ਬਹੁਤ ਜਲਦ ਠੀਕ ਕਰ ਸਕਦੇ ਹਾਂ ।

ਵੱਧ ਤੋਂ ਵੱਧ ਪਾਣੀ ਪੀਓ         www.neurotherapist.co.in

ਇਨਫੈਕਸ਼ਨ ਚਾਹੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋਵੇ। ਉਹ ਸਰੀਰ ਤੋਂ ਬਾਹਰ ਪਸੀਨੇ ਰਾਹੀਂ ਜਾਂ ਯੂਰਿਨ ਦੇ ਮਾਰਗ ਰਾਹੀਂ ਹੀ ਨਿਕਲਦੀ ਹੈ। ਇਸ ਲਈ ਇਨਫੈਕਸ਼ਨ ਹੋ ਜਾਵੇ ਤਾਂ ਵੱਧ ਤੋਂ ਵੱਧ ਪਾਣੀ ਪੀਓ, ਤਾਂ ਜੋ ਇਨਫੈਕਸ਼ਨ ਸਰੀਰ ਦੇ ਵਿੱਚੋਂ ਬਾਹਰ ਜਲਦੀ ਨਿਕਲ ਜਾਵੇ ।

ਦਹੀਂ

ਦਹੀਂ ਖਾਣ ਨਾਲ ਪੇਟ ਦੀ ਦਰਦ ਜਾਂ ਇਨਫੈਕਸ਼ਨ ਤੋਂ ਰਾਹਤ ਪਾਈ ਜਾ ਸਕਦੀ ਹੈ ਕਿਉਂਕਿ ਦਹੀਂ ਵਿੱਚ ਉਹ ਬੈਕਟੀਰੀਆ ਹੁੰਦੇ ਹਨ ਜੋ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਦਾ ਖਾਤਮਾ ਕਰਦੇ ਹਨ । ਇਸ ਲਈ ਪੇਟ ਦੀ ਇਨਫੈਕਸ਼ਨ ਹੋਣ ਤੇ ਦਹੀਂ ਦਾ ਸੇਵਨ ਜ਼ਰੂਰ ਕਰੋ ।

ਅਦਰਕ

ਅਦਰਕ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੇ ਪੇਟ ਦੀ ਇਨਫੈਕਸ਼ਨ ਦਾ ਕਾਰਨ ਫੰਗਸ ਜਾਂ ਬੈਕਟੀਰੀਆ ਹੈ ਅਦਰਕ ਇਸ ਨੂੰ ਖਤਮ ਕਰਦਾ ਹੈ ।

ਜੀਰਾ

ਪਾਚਨ ਤੰਤਰ ਠੀਕ ਰੱਖਣ ਲਈ ਪੇਟ ਦੀ ਇਨਫੈਕਸ਼ਨ ਦੂਰ ਕਰਨ ਲਈ ਇੱਕ ਚਮਚ ਜੀਰਾ ਕੋਸੇ ਪਾਣੀ ਦੇ ਵਿੱਚ ਮਿਲਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ ।


ਨਾਰੀਅਲ ਦਾ ਪਾਣੀ ਪੀਣ ਦੇ ਫਾਇਦੇ
1. ਇਸ 'ਚ ਫੈਟ (ਵਸਾ) ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਕੌਲੇਸਟਰਾਲ ਨਹੀਂ ਹੁੰਦਾ ਹੈ। ਇਸ ਲਈ ਇਹ ਦਿਲ ਦੇ ਰੋਗੀ ਤੇ ਮੋਟਾਪੇ ਦੇ ਸ਼ਿਕਾਰ ਹੋਏ ਲੋਕਾਂ ਲਈ ਬਹੁਤ ਫਾਇਦੇਮੰਦ ਹੈ। 
2. ਇਕ ਨਾਰੀਅਲ ਪਾਣੀ 'ਚ 200 ਤੋਂ 250 ਮਿਲੀ ਲੀਟਰ ਪਾਣੀ ਹੁੰਦਾ ਹੈ। ਇਸ ਲਈ ਇਹ ਸਰੀਰ 'ਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ।
3. ਨਾਰੀਅਲ ਪਾਣੀ 'ਚ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਦੇ ਗੁਣ ਹੁੰਦੇ ਹਨ, ਜੋ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 


कोई टिप्पणी नहीं:

एक टिप्पणी भेजें