ਪੇਟ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅਜਵਾਇਣ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨ ਲਈ ਤੁਸੀਂ ਅਜਵਾਇਣ ਅਤੇ ਤ੍ਰਿਫਲਾ ਚੂਰਨ ਦਾ ਸੇਵਨ ਕਰੋ । ਇਸ ਨਾਲ ਤੂਹਾਡੀ ਇਹ ਸਮਸਿਆ ਦੂਰ ਹੋ ਜਾਵੇਗੀ । ਪੇਟ ਦਾ ਭਾਰੀਪਣ ਦੂਰ ਕਰਨ ਲਈ 10 ਗ੍ਰਾਮ ਅਜਵਾਇਣ , 10 ਗ੍ਰਾਮ ਸੇਂਧਾ ਨਮਕ , ਅਤੇ 10 ਗ੍ਰਾਮ ਤ੍ਰਿਫਲਾ ਚੂਰਨ ਮਿਲਾ ਲਓ । ਇਹਨਾਂ ਤਿੰਨੋਂ ਚੀਜ਼ਾਂ ਦਾ ਚੂਰਨ ਤਿਆਰ ਕਰ ਲਓ । ਇਸ ਚੂਰਨ ਦਾ ਰੋਜ਼ਾਨਾ ਗੂਨਗੂਨੇ ਪਾਣੀ ਦੇ ਨਾਲ ਸੇਵਨ ਕਰਨ ਨਾਲ ਪੇਟ ਦੇ ਭਾਰੀਪਣ ਦੀ ਸਮਸਿਆ ਦੂਰ
ਹੋ ਜਾਂਦੀ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ ।
ਇਮਲੀ ਦੇ ਵਿਚ ਐਂਟੀ ਆਕਸੀਡੈਂਟ ਗੂਣ ਪਾਏ ਜਾਂਦੇ ਹਨ । ਜੋ ਪੇਟ ਦੀਆਂ ਪ੍ਰੇਸ਼ਾਨੀਆਂ ਨੂੰ ਠੀਕ ਕਰਨ ਲਈ ਬਹੁਤ ਹੀ ਅਸਰਦਾਰ ਹੂੰਦੀ ਹੈ । ਜੇਕਰ ਤੁਹਾਨੂੰ ਆਪਣੇ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਰਿਹਾ ਹੈ , ਤਾਂ ਤੁਸੀਂ ਗੂੜ ਅਤੇ ਇਮਲੀ ਦੀ ਚਟਨੀ ਬਣਾ ਕੇ ਖਾ ਸਕਦੇ ਹੋ । ਇਸ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗਾ । ਅਤੇ ਇਸ ਨਾਲ ਪੇਟ ਭਾਰੀ ਨਹੀਂ ਮਹਿਸੂਸ ਹੋਵੇਗਾ । ਇਸ ਚਟਨੀ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮਸਿਆ ਦੂਰ ਹੋ ਜਾਵੇਗੀ ।
ਜੇਕਰ ਤੁਸੀਂ ਆਪਣੇ ਪੇਟ ਵਿੱਚ ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨਾ ਚਾਹੁੰਦੇ ਹੋ , ਤਾਂ ਤੁਸੀਂ ਸਵੇਰੇ ਉੱਠ ਕੇ ਜ਼ੀਰੇ ਅਤੇ ਅਜਵਾਇਣ ਦਾ ਪਾਣੀ ਪੀ ਕੇ ਹੋ । ਇਸ ਨਾਲ ਪੂਰਾਣੀ ਤੋਂ ਪੂਰਾਣੀ ਬਦਹਜ਼ਮੀ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ । ਜ਼ੀਰਾ ਅਤੇ ਅਜਵਾਇਣ ਸਾਡੇ ਸਰੀਰ ਵਿੱਚ ਜਾਦੂ ਜੀ ਤਰ੍ਹਾਂ ਕੰਮ ਕਰਦੇ ਹਨ । ਇਸ ਪਾਣੀ ਦਾ ਸੇਵਨ ਕਰਨ ਨਾਲ ਮੈਟਾਬੋਲਿਜ਼ਮ ਰੇਟ ਬੂਸਟ ਹੋ ਜਾਂਦਾ ਹੈ । ਅਤੇ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ।
ਕੂਝ ਲੋਕਾਂ ਨੂੰ ਕਬਜ਼ ਦੇ ਕਾਰਨ ਪੇਟ ਵਿੱਚ ਭਾਰੀਪਣ ਮਹਿਸੂਸ ਹੂੰਦਾ ਹੈ । ਇਸ ਸਮੱਸਿਆ ਵਿੱਚ ਰੋਜ਼ਾਨਾ ਇਕ ਸੇਬ ਦਾ ਸੇਵਨ ਕਰੋ । ਸੇਬ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਰੋਜ਼ਾਨਾ ਸੇਬ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਸੇਬ ਵਿੱਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ । ਜੋ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ । ਅਤੇ ਗੈਸ ਅਤੇ ਬਦਹਜ਼ਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ।
ਪੇਟ ਵਿੱਚ ਭਾਰੀਪਣ ਦੀ ਸਮਸਿਆ ਨੂੰ ਦੂਰ ਕਰਨ ਲਈ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ । ਪਰ ਜੇਕਰ ਤੁਹਾਡੀ ਸਮੱਸਿਆ ਹੋਰ ਜ਼ਿਆਦਾ ਵਧ ਰਹੀ ਹੈ , ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਵੋ । ਤਾਂਕਿ ਪੇਟ ਨਾਲ ਜੁੜੀਆਂ ਹੋਈਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ ।
ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।
कोई टिप्पणी नहीं:
एक टिप्पणी भेजें